ਸਿੱਟਾ ਜ਼ਰਾ ਗੁਨਾਹਾਂ ਦਾ ਸੋਚਿਆ ਨਾ,

ਉਮਰ ਗ਼ਾਫ਼ਿਲੀ ਵਿਚ ਗੁਜ਼ਾਰ ਦਿੱਤੀ

ਪੱਲੇ ਪੀੜਾਂ ਮੁਸੀਬਤਾਂ ਪੈ ਗਈਆਂ,

ਦੁੱਖਾਂ ਜ਼ਿੰਦਗੀ ਨੂੰ ਬੜੀ ਹਾਰ ਦਿੱਤੀ

ਇੱਕੋ ਮੈਂ ਹਿਕਾਇਤਾਂ ਰਿਹਾ ਕਰਦਾ,

ਹੋਰ ਸਾਰੀ ਹੀ ਸੋਚ ਵਿਸਾਰ ਦਿੱਤੀ

ਇਹੋ ਪੁੱਛਦਾ ਰਿਹਾ ਮੈਂ ਲੱਖ ਵਾਰੀ,

ਕਾਹਦੇ ਵਾਸਤੇ ਜਿੰਦ ਕਰਤਾਰ ਦਿੱਤੀ

📝 ਸੋਧ ਲਈ ਭੇਜੋ