ਆਸਾਂ ਕੂੜੀਆਂ, ਝੂਠਿਆਂ ਖ਼ਦਸ਼ਿਆਂ ਨਾਲ,

ਮੇਰੀ ਜਾਨ ਸੀ ਬੜੀ ਨਿਢਾਲ ਹੋਈ

ਪੂੰਜੀ ਕੀਮਤੀ ਉਮਰ ਦੀ ਨਾਲ ਗ਼ਫ਼ਲਤ,

ਮੈਨੂੰ ਬੜਾ ਅਫ਼ਸੋਸ ! ਪਾਮਾਲ ਹੋਈ

ਫ਼ਿਕਰ ਮੈਂ ਅੰਜਾਮ ਦਾ ਨਾ ਕੀਤਾ,

ਚਿੰਤਾ ਇਹ ਨਾ ਰਤੀ ਰਵਾਲ ਹੋਈ

ਜੇਕਰ ਸੋਚ ਵੀ ਫੁਰੀ ਤਾਂ ਫੁਰੀ ਐਸੀ,

ਨਿੱਗਰ ਸੋਚਣੀ ਜਿਸ ਤੋਂ ਮੁਹਾਲ ਹੋਈ

📝 ਸੋਧ ਲਈ ਭੇਜੋ