ਟੱਕਰ ਆਪਣੇ ਨਫ਼ਸ ਮਕਾਰ ਦੇ ਨਾਲ,

ਮੇਰੀ ਚਲਦੀ ਹੈ ਸਦਾ ਜੰਗ ਵਾਂਗਰ

ਮੇਰੇ ਨਫ਼ਸ ਦੇ ਖਾਰੇ ਸਮੁੰਦਰ ਵਿਚ,

ਵਿਚਰਾਂ ਮੈਂ ਤਾਂ ਇੱਕ ਨਿਹੰਗ ਵਾਂਗਰ

ਮੇਰੇ ਸਾਹਮਣੇ ਹਿਰਸ ਹਵਾ ਲਾਲਚ,

ਬਿਲਕੁਲ ਜਾਪਦੇ ਲੂੰਬੜ ਬਦਰੰਗ ਵਾਂਗਰ

ਰਹਿੰਦਾਂ ਮੈਂ ਹਾਂ ਭੈ ਦੇ ਜੰਗਲਾਂ ਵਿਚ,

ਖ਼ੂਨਖ਼ਾਰ ਮੱਕਾਰ ਪਲੰਗ ਵਾਂਗਰ

📝 ਸੋਧ ਲਈ ਭੇਜੋ