ਓਹਦੇ ਫ਼ਜ਼ਲ ਦੀ ਸਮਝ ਹੈ ਪਈ ਮੈਨੂੰ,

ਓਹਦੇ ਕੀਤੇ ਇਹਸਾਨ ਵੀ ਜਾਣਦਾ ਹਾਂ

ਲਗਾਤਾਰ ਮੈਂ ਇਹਨਾਂ ਨੂੰ ਘੋਖਿਆ ਹੈ,

ਸਾਰਾ ਨਫ਼ਾ ਨੁਕਸਾਨ ਵੀ ਜਾਣਦਾ ਹਾਂ

ਏਸ ਅਮਰ ਦੇ ਵਿਚ ਤਾਂ ਸ਼ੱਕ ਕੋਈ ਨਹੀਂ,

ਏਸ ਅਮਰ ਦੀ ਸ਼ਾਨ ਵੀ ਜਾਣਦਾ ਹਾਂ

ਓਹਦੀ ਮਿਹਰ ਗੁਨਾਹਾਂ ਦੀ ਹੈ ਆਸ਼ਕ,

ਓਹਦਾ ਇਹ ਨਿਸ਼ਾਨ ਵੀ ਜਾਣਦਾ ਹਾਂ

📝 ਸੋਧ ਲਈ ਭੇਜੋ