ਡਰਦਾ ਰਿਹਾਂ ਮੈਂ ਕਦੋਂ ਤਕ ਏਸ ਗੱਲੋਂ,

ਰੰਗ ਲਿਆਉਣਗੇ ਕੀ ਐਮਾਲ ਮੇਰੇ

ਏਹੋ ਸੋਚ ਕੇ ਰਹਾਂ ਮੈਂ ਹੱਥ ਮਲਦਾ,

ਕਿਹੜੀ ਗੁਜ਼ਰੇਗੀ ਅਗ੍ਹਾਂ ਨੂੰ ਨਾਲ ਮੇਰੇ

ਏਸ ਗੱਲ ਤੋਂ ਮੇਰਾ ਯਕੀਨ ਕਾਮਿਲ,

ਹੋਣ ਪਾਪੀ ਤੇ ਫ਼ਜ਼ਲ ਕਮਾਲ ਤੇਰੇ

ਮੁਸਤਕਬਿਲ ਦਾ ਫੇਰ ਕੀ ਡਰ ਮੈਨੂੰ,

ਸੁਖੀ ਗੁਜ਼ਰੇ ਜਦ ਮਾਜ਼ੀ ਤੇ ਹਾਲ ਮੇਰੇ

📝 ਸੋਧ ਲਈ ਭੇਜੋ