ਅੰਦਰ ਓਹਦੇ ਖ਼ਿਆਲ ਦੇ ਗੋਲ ਘੇਰੇ,

ਓਹਦੇ ਇਸ਼ਕ ਦਾ ਮੈਂ ਪਾਬੰਦ ਹੋਇਆ

ਬੜਾ ਮੌਲਾ ਦਾ ਸ਼ੁਕਰ ਗੁਜ਼ਾਰ ਹਾਂ ਮੈਂ,

ਓਹਦੀ ਯਾਦ ਵਿਚ ਸਦਾ ਖ਼ੁਰਸ਼ੰਦ ਹੋਇਆ

ਜਦੋਂ ਓਸਦੀ ਮਿਹਰ ਦਾ ਦਰ ਖੁਲ੍ਹਿਆ,

ਦਰ ਹਿਰਸ ਹਵਾ ਦਾ ਬੰਦ ਹੋਇਆ

ਭਾਰ ਲਾਹ ਕੇ ਆਪਣੇ ਮੋਢਿਆਂ ਤੋਂ,

ਮੇਰਾ ਦਿਲ ਆਨੰਦ ਆਨੰਦ ਹੋਇਆ

📝 ਸੋਧ ਲਈ ਭੇਜੋ