ਦਰ ਜਾਦੂ ਦਾ ਖੋਲ੍ਹ ਕੇ ਭੇਦ ਭਰਿਆ,

'ਸਰਮਦ' ਇਕ ਐਸੀ ਕਰਾਮਾਤ ਵੇਖੀ

ਖਿੜਕੀ ਖੋਲ੍ਹ ਕੇ ਕਿਸੇ ਜਿਉਂ ਸ਼ਾਮ ਵੇਲੇ,

ਚਾਨਣ ਵੰਡਦੀ ਸੋਨ ਪਰਭਾਤ ਵੇਖੀ

ਸਾਰਾ ਮੈਂ ਉਨੀਂਦਰਾ ਦੂਰ ਕੀਤਾ,

ਅਦਭੁਤ ਇਸ ਤਰ੍ਹਾਂ ਦੀ ਜਦੋਂ ਬਾਤ ਵੇਖੀ

ਖੁਲ੍ਹੀ ਅੱਖ ਤਾਂ ਜਾਪਿਆ ਇਹ ਮੈਨੂੰ,

ਹੋਵੇ ਸੁਪਨੇ ਵਿਚ ਜਿਵੇਂ ਬਰਾਤ ਵੇਖੀ

📝 ਸੋਧ ਲਈ ਭੇਜੋ