ਮੈਨੂੰ ਵੱਲ ਨਿਵਾਣਾਂ ਦੇ ਰੇਹੜ ਗਿਆ,

ਸੋਹਣਾ ਢੋਲ ਪਿਆਰ ਦੇ ਜ਼ੋਰ ਕੋਈ

ਮਸਤੀ ਜਾਮ ਪਿਆਲ ਕੇ ਅੱਖੀਆਂ 'ਚੋਂ,

ਆਪਾ ਖੋਹ ਕੇ ਦੇ ਗਿਆ ਲੋਰ ਕੋਈ

ਓਹਨੂੰ ਕੋਲ ਬਿਠਾਲ ਕੇ ਲੱਭਦਾ ਹਾਂ,

ਸੁਣੇ ਹੋਰ ਕੋਈ, ਸਮਝੇ ਹੋਰ ਕੋਈ

ਮੈਨੂੰ ਵੇਖ ਲਓ ਨੰਗਿਆਂ ਕਰ ਗਿਆ ਜੇ,

ਬੜਾ ਅਜਬ ਅਵੱਲੜਾ ਚੋਰ ਕੋਈ

📝 ਸੋਧ ਲਈ ਭੇਜੋ