ਸਬਰ ਸ਼ੁਕਰ ਦੇ ਬਖ਼ਸ਼ ਦੇ ਗੰਜ ਮੈਨੂੰ,

ਮਿਹਰ ਮੇਰੇ ਤੇ ਮੇਰੇ ਕਰਤਾਰ ਕਰਦੇ

ਉਮਰ ਗੁਜ਼ਰ ਗਈ ਦੁਖ ਤੇ ਰੰਜ ਅੰਦਰ,

ਬਿਖੜੇ ਹਿਰਸ ਹਵਾ ਦੇ ਵਾਰ ਜਰਦੇ

ਦੁਨੀਆਂ ਨਾਲ ਵਟਾਂਦਰਾ ਦੀਨ ਦਾ ਜੋ,

ਅੱਲਾ ਵਾਲੇ ਨਾ ਓਹ ਵਪਾਰ ਕਰਦੇ

ਇਹਦਾ ਨਫ਼ਾ, ਤੇ ਕੀ ਨੁਕਸਾਨ ਇਹਦਾ,

ਉਮਰ ਲੰਘ ਗਈ ਇਹੋ ਵਿਚਾਰ ਕਰਦੇ

📝 ਸੋਧ ਲਈ ਭੇਜੋ