ਹਸਤੀ ਮੇਰੀ ਤਾ, ਗੱਲ ਨੂੰ ਬੁਝਿਆ ਮੈਂ,

ਬਿਨਾਂ ਹਿਰਸ ਹਵਾ ਦੇ ਕੁਛ ਵੀ ਨਾ

ਪਾਣੀ ਬੁਲਬੁਲੇ ਤੋਂ ਇਹਦੀ ਘੱਟ ਪਾਇਆਂ,

ਬਿਨਾਂ ਸੁੱਕੇ ਹੋਏ ਘਾਹ ਦੇ ਕੁਛ ਵੀ ਨਾ

ਜ਼ਾਲਮ, ਭੈੜਾ, ਅਵੱਲੜਾ ਨਫ਼ਸ ਮੇਰਾ,

ਬਿਨਾ ਰੌਲੇ ਅਫਵਾਹ ਦੇ ਕੁਛ ਵੀ ਨਾ

ਲਹਿਰਾਂ ਮਾਰਦੇ ਹਸਤੀ ਦੇ ਸਾਗਰਾਂ ਵਿੱਚ,

ਬਿਨਾ ਸਹਿਕਦੇ ਸਾਹ ਦੇ ਕੁਛ ਵੀ ਨਾ

📝 ਸੋਧ ਲਈ ਭੇਜੋ