ਆਸ਼ਕ ਜੰਗਲ ਦੇ ਬਾਗ਼ ਦਾ ਕਹੇਂ ਮੈਨੂੰ,

ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ

ਮਸਤ ਜਾਮ ਸ਼ਰਾਬ ਤੇ ਕਹੇਂ ਮੈਨੂੰ,

ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ

ਤਾਲਬ ਦੋਹਾਂ ਜਹਾਨਾਂ ਦਾ ਕਹੇਂ ਮੈਨੂੰ,

ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ

ਫਿਰਦਾ ਦੋਹਾਂ ਨੂੰ ਲੱਭਦਾ ਕਹੇਂ ਜੇਕਰ,

ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ

📝 ਸੋਧ ਲਈ ਭੇਜੋ