ਮੈਨੂੰ ਵਾਂਗ ਦੀਵਾਨਿਆਂ ਕਰ ਗਿਆ,

ਹੁਸਨ ਇਕ ਰੰਗੀਲੜੇ ਯਾਰ ਦਾ

ਕੈਦੀ ਹੋ ਗਿਆ ਅੱਥਰਾ ਦਿਲ ਮੇਰਾ,

ਕਿਸੇ ਹੋਰ ਦੇ ਨਕਸ਼ ਨਿਗਾਰ ਦਾ

ਓਧਰ ਹਿਰਸ ਹਵਾ ਦੇ ਬੰਦਿਆਂ ਨੂੰ,

ਮੋਹ ਮਾਰਦਾ ਪਿਆ ਸੰਸਾਰ ਦਾ

ਏਧਰ ਪੀੜੀਦਾ ਹੋਰਥੇ ਮਨ ਮੇਰਾ,

ਕਿਧਰੇ ਵੱਖ ਹੀ ਟੱਕਰਾਂ ਮਾਰ ਦਾ

📝 ਸੋਧ ਲਈ ਭੇਜੋ