ਪਰਲ ਪਰਲ ਵਗਦੇ ਮੇਰੇ ਅੱਥਰੂ ਇਉਂ,

ਜਿਵੇਂ ਵਹਿ ਰਿਹਾ ਕੋਈ ਦਰਿਆ ਹਾਂ ਮੈਂ

ਹੋਇਆ ਇਸ਼ਕ ਉਜਾੜਾਂ ਦੇ ਨਾਲ ਮੈਨੂੰ,

ਇਓਂ ਜਾਪਦਾ ਜਿਵੇਂ ਸਹਿਰਾ ਹਾਂ ਮੈਂ

ਦਿਲ ਯਾਰਾਂ ਦੀ ਮਹਿਫ਼ਲ 'ਚੋਂ ਉੱਠ ਤੁਰਿਆ,

ਮੈਨੂੰ ਅੱਲਾ ਦੀ ਸਹੁੰ ਜੁਦਾ ਹਾਂ ਮੈਂ

ਮੇਰੀ ਕੀ ਤਨਹਾਈ ਦਾ ਪੁੱਛਣਾ ਜੇ,

ਯਾਰ ਉਹਦਾ ਜਾਂ ਆਪ ਅਨਕਾ ਹਾਂ ਮੈਂ

📝 ਸੋਧ ਲਈ ਭੇਜੋ