ਪਾਣੀ ਸਤ੍ਹਾ ਤੇ ਉਭਰਨਾ ਬੁਲਬੁਲੇ ਦਾ,

ਕਿੱਸਾ ਸਮਝ ਲੈ ਮੁੱਢ ਕਦੀਮ ਦਾ

ਧੋਖਾ ਨਜ਼ਰ ਨੂੰ ਦਏ 'ਹਰੀਸ਼ ਚੰਦਰੀ',

ਕੌਤਕ ਓਹ ਵੀ ਮੁੱਢ ਕਦੀਮ ਦਾ

ਜਿਹੜਾ ਹੁਣ ਮੁਰੰਮਤਾਂ ਮੰਗਦਾ ਏ,

ਬਣਿਆ ਮੈਕਦਾ ਮੁੱਢ ਕਦੀਮ ਦਾ

ਏਸ ਖ਼ਾਨਾ ਖ਼ਰਾਬ ਨੂੰ ਕੀ ਕਹਿਣਾ,

ਖਸਤਾ ਹਾਲ ਇਹ ਮੁੱਢ ਕਦੀਮ ਦਾ

📝 ਸੋਧ ਲਈ ਭੇਜੋ