ਪੈਰ ਪੈਰ ਤੇ ਜਕੜਦੀ ਜਾਏ ਹਰਦਮ,

ਕਿਸੇ ਫਾਹੀ ਦੇ ਵਾਂਗ ਤਕਸੀਰ ਮੇਰੀ

ਤੰਗ ਪੈ ਕੇ ਦਿਲਾਂ ਦੀਆਂ ਖਾਹਸ਼ਾਂ ਤੋਂ,

ਹੋਈ ਬੜੀ ਹੈ ਤਬ੍ਹਾ ਦਿਲਗੀਰ ਮੇਰੀ

ਚਾਹੁੰਦਾ ਮੈਂ ਹਾਂ ਔਂਤਰੀ ਫਾਹੀ ਦੇ ਵਿੱਚ,

ਹੋਈ ਰਹੇ ਨਾ ਜਾਨ ਅਸੀਰ ਮੇਰੀ

ਪਰ ਨਾ ਦੇਵੇਗੀ ਸਾਥ ਤਕਦੀਰ ਜਿੱਥੇ,

ਓਥੇ ਕਰੇਗੀ ਕੀ ਤਦਬੀਰ ਮੇਰੀ ?

📝 ਸੋਧ ਲਈ ਭੇਜੋ