ਵਿੱਚ ਜੱਗ ਜਹਾਨ ਦੇ ਕਾਰਖਾਨੇ,

ਮਸਲੇ ਬੜੇ ਸੁਲਝਾ ਕੇ ਵੇਖਿਆ ਮੈਂ

ਦੁਖ ਦਰਦ, ਗ਼ਮਗੀਨੀਆਂ ਦੂਰ ਕਰਕੇ,

ਸਭਨਾਂ ਤਾਈਂ ਹਸਾ ਕੇ ਵੇਖਿਆ ਮੈਂ

ਪਰ ਨਾ ਕਿਸੇ ਤੋਂ ਮੈਨੂੰ ਇਨਸਾਫ ਮਿਲਿਆ,

ਬੜਾ ਘੁਮ ਘੁਮਾ ਕੇ ਵੇਖਿਆ ਮੈਂ

ਸਾਈਆਂ ਵੇਖਿਆ, ਵੇਖਿਆ ਸਾਰਿਆਂ ਨੂੰ,

ਲੱਖ ਵਾਰ ਅਜ਼ਮਾ ਕੇ ਵੇਖਿਆ ਮੈਂ

📝 ਸੋਧ ਲਈ ਭੇਜੋ