ਆਸ਼ਕ ਜ਼ਾਰ ਹੋਇਆ ਜ਼ੁਲਫ਼ਾਂ ਕਾਲੀਆਂ ਦਾ,

ਰਹੀ ਹੋਸ਼ ਨਾ ਦਿਲ ਦਿਲਗੀਰ ਦੇ ਵਿੱਚ

ਕਿਸੇ ਤੜੀ ਤਦਬੀਰ ਵੀ ਨਾ ਕੀਤੀ,

ਲਿਖਿਆ ਇਹੋ ਸੀ ਮੇਰੀ ਤਕਦੀਰ ਦੇ ਵਿੱਚ

ਫਸਿਆ ਜ਼ੁਲਫ਼ ਦੇ ਕੁੰਡਲਾਂ ਵਿੱਚ ਏਦਾਂ,

ਕੈਦੀ ਹੋ ਗਿਆ ਮੈਂ ਅਖ਼ੀਰ ਦੇ ਵਿੱਚ

ਮੈਨੂੰ ਮਾਰਿਆ ਮੈਂਡੜੀ ਬੇਸਮਝੀ,

ਪੈਰ ਪਾ ਲਿਆ ਆਪੇ ਜ਼ੰਜੀਰ ਦੇ ਵਿੱਚ

📝 ਸੋਧ ਲਈ ਭੇਜੋ