ਕਿਸੇ ਵਕਤ ਨਾ ਦੁਨੀਆਂ ਤੇ ਚੈਨ ਪਾਇਆ,

ਨਾ ਹੀ ਐਸ਼ ਦਾ ਕਦੇ ਸਾਮਾਨ ਕੀਤਾ

ਦੁੱਖਾਂ, ਦਰਦਾਂ ਨਪੀੜਿਆ ਉਮਰ ਸਾਰੀ,

ਧੱਕੇ ਧੌੜਿਆਂ ਨੇ ਪਰੇਸ਼ਾਨ ਕੀਤਾ

ਦੌਲਤ ਦੁਨੀਆਂ ਦੀ ਦੁੱਖਾਂ ਦੀ ਖਾਣ ਹੁੰਦੀ,

ਇਹਨੇ ਹਰ ਤਰ੍ਹਾਂ ਸਦਾ ਨੁਕਸਾਨ ਕੀਤਾ

ਇਹਦੀ ਥੁੜ ਮਾੜੀ, ਬਾਹਲੀ ਦੁੱਖ ਦੇਵੇ,

ਸੁਖੀ ਏਸ ਨਾ ਕੋਈ ਇਨਸਾਨ ਕੀਤਾ

📝 ਸੋਧ ਲਈ ਭੇਜੋ