ਗੱਲ ਕੋਈ ਲੁਕਾ ਕੇ ਰੱਖਦਾ ਨਹੀਂ,

ਐਬਾਂ ਕੀਤਿਆਂ ਤੇ ਸ਼ਰਮਸਾਰ ਹਾਂ ਮੈਂ

ਕਰਦਾ ਚਿਰਾਂ ਤੋਂ ਮੈਂ ਅਫ਼ਸੋਸ ਆਇਆ,

ਲਗਾਤਾਰ ਹੋਇਆ ਅਵਾਜ਼ਾਰ ਹਾਂ ਮੈਂ

ਕਰਨੇ ਚਾਹੀਦੇ ਨਹੀਂ ਸੀ ਕੰਮ ਜਿਹੜੇ,

ਕੀਤੇ ਓਹੀ ਕਿਉਂਕਿ ਅਉਗਣਹਾਰ ਹਾਂ ਮੈਂ

ਵੇਖੀਂ ਸਿਰਫ਼ ਤੂੰ ਆਪਣਾ ਫ਼ਜ਼ਲ ਰੱਬਾ,

ਵੇਖੀਂ ਮੈਨੂੰ ਨਾ ਬਦਕਿਰਦਾਰ ਹਾਂ ਮੈਂ

📝 ਸੋਧ ਲਈ ਭੇਜੋ