ਦਿਲ ਦੀ ਹਿਰਸ ਨੇ ਬੜੇ ਅਫ਼ਸੋਸ ਦੀ ਗੱਲ,

ਮੈਨੂੰ ਮਾਨ ਸਨਮਾਨ ਤੋਂ ਦੂਰ ਕੀਤਾ

ਮੈਂ ਨਾ ਹੋੜਿਆ ਨਫ਼ਸ ਨੂੰ ਸਰਕਸ਼ੀ ਤੋਂ,

ਉਲਟਾ ਓਸ ਨੂੰ ਹੋਰ ਮਗ਼ਰੂਰ ਕੀਤਾ

ਵੇਖੋ ਦੁਨੀਆਂ ਨੂੰ ਮੈਂਡੜੀ ਮੱਤ ਮਾਰੀ,

ਬੁਢੀ ਉਮਰ ਵਿਚ ਆਣ ਮਨਜ਼ੂਰ ਕੀਤਾ

ਕਿਉਂ ਭਾਰ ਵਧਾ ਲਿਆ ਮੋਢਿਆਂ ਤੇ,

ਕਿਉਂ ਆਪਣੇ ਆਪ ਨੂੰ ਚੂਰ ਕੀਤਾ

📝 ਸੋਧ ਲਈ ਭੇਜੋ