ਮੈਂ ਹਿਰਸ ਹਵਾ ਦੇ ਬੀਜ ਬੀਜੇ,

ਪਨਪੀ ਹਿਰਸ ਤੇ ਖ਼ੂਬ ਜਵਾਨ ਹੋਈ

ਫੁੱਲ ਦਾਮਨ ਭਰੇ ਖਜਾਲਤਾਂ ਦੇ,

ਦੁਖੀ ਨਾਲ ਬਦਨਾਮੀਆਂ ਜਾਨ ਹੋਈ

ਇਹ ਅੱਗ ਜੋ ਬਲੀ ਹੈ ਕਾਮਨਾ ਦੀ,

ਭਾਂਬੜ ਬਣੀ ਨਾ ਅਜੇ ਬਲਵਾਨ ਹੋਈ

ਜੇ ਨਾ ਏਸ ਨੂੰ ਤੂੰ ਖ਼ਾਮੋਸ਼ ਕੀਤਾ,

ਕਿਸੇ ਵੇਲੇ ਤੂੰ ਲਈਂ ਤੂਫ਼ਾਨ ਹੋਈ

📝 ਸੋਧ ਲਈ ਭੇਜੋ