ਮੈਂ ਵਾਂਗ ਜਵਾਨਾਂ ਗੁਨਾਹ ਕਰਦਾ,

ਭਾਵੇਂ ਪੁੱਜ ਗਈ ਉਮਰ ਅਖੀਰ ਹੋਈ

ਸਾਰੀ ਉਮਰ ਨਾ ਨੇਕੀ ਦੀ ਕਾਰ ਕੀਤੀ,

ਮੇਰੇ ਐਬਾਂ ਦੀ ਗੱਲ ਤਸ਼ਹੀਰ ਹੋਈ

ਤੇਰੇ ਫ਼ਜ਼ਲ ਤੋਂ ਆਸ ਨਿਜਾਤ ਦੀ ਏ,

ਤੇਰੀ ਮਿਹਰ ਦੀ ਨਜ਼ਰ ਅਕਸੀਰ ਹੋਈ

ਸਾਂਈਆਂ ਬਖ਼ਸ਼ ਲੈ, ਨਦਰ ਨਿਹਾਲ ਕਰਦੇ,

ਭਾਵੇਂ ਮੈਥੋਂ ਹੈ ਲੱਖ ਤਕਸੀਰ ਹੋਈ

📝 ਸੋਧ ਲਈ ਭੇਜੋ