ਮੇਰੇ ਉਪਰ ਖ਼ੁਦਾ ਦੇ ਫ਼ਜ਼ਲ ਕਾਰਨ,

ਲੰਘੇ ਝੱਟ ਆਰਾਮ ਦੇ ਨਾਲ ਮੇਰਾ

ਰੋਟੀ ਜਵਾਂ ਦੀ ਨਾਲ ਸੰਤੋਖ ਮੈਨੂੰ,

ਨਾਲੇ ਦਿਲ ਵੀ ਬੜਾ ਦਿਆਲ ਮੇਰਾ

ਰਿਹਾ ਮੈਨੂੰ ਨਾ ਦੁਨੀਆਂ ਦਾ ਖ਼ੌਫ਼ ਕੋਈ,

ਨਾ ਹੀ ਦੀਨ ਦਾ ਫ਼ਿਕਰ ਮਲਾਲ ਮੇਰਾ

ਕਿਸੇ ਮੈਕਦੇ ਦੀ ਨੁੱਕਰ ਵਿਚ ਬਹਿਕੇ,

ਸੁਖੀ ਹੋ ਜਾਂਦਾ ਵਾਲ ਵਾਲ ਮੇਰਾ

📝 ਸੋਧ ਲਈ ਭੇਜੋ