ਹੋਇਆ ਤਜਰਬਾ ਬੜਾ ਹੈ ਜ਼ਿੰਦਗੀ ਦਾ,

ਦੁਖ ਦਰਦ ਜ਼ਮਾਨੇ ਦਾ ਵੇਖਿਆ ਮੈਂ

ਇਕ ਥਾਂ ਨਾ ਸਗੋਂ ਹਜ਼ਾਰ ਥਾਈਂ,

ਰੰਗ ਤੇਰੇ ਫ਼ਸਾਨੇ ਦਾ ਵੇਖਿਆ ਮੈਂ

ਜਿਹੜਾ ਚਾਨਣਾ ਵੇਖਿਆ ਓਸ ਪਿੱਛੇ,

ਕੋਈ ਹੱਥ ਬਗਾਨੇ ਦਾ ਵੇਖਿਆ ਮੈਂ

ਸ਼ਮ੍ਹਾਂ ਬਲਦੀ ਤੇ ਸੜਨ ਪਰਵਾਨਿਆਂ ਦਾ,

ਮਨਜ਼ਰ ਖ਼ੂਬ ਯਰਾਨੇ ਦਾ ਵੇਖਿਆ ਮੈਂ

📝 ਸੋਧ ਲਈ ਭੇਜੋ