ਮੇਰੇ ਯਾਰ ਨੇ ਮੇਰੇ ਤੇ ਮਿਹਰ ਕੀਤੀ,

ਮੈਂ ਓਸ ਦਾ ਸ਼ੁਕਰ ਹਜ਼ਾਰ ਕੀਤਾ

ਓਹਦੇ ਫ਼ਜ਼ਲ ਤੇ ਆਪਣੇ ਹਾਲ ਉੱਪਰ,

ਬਹੁਤ ਗੌਰ ਕੀਤਾ, ਵਾਰ ਵਾਰ ਕੀਤਾ

ਜਿਹੜੇ ਇਸ਼ਕ ਦੇ ਰੁੱਖ ਨੂੰ ਬੀਜਿਆ ਸੀ,

ਅੱਲਾ ਓਸ ਨੂੰ ਸੀ ਸਮਰਦਾਰ ਕੀਤਾ

ਫੁੱਲ ਮਿਲਿਆ ਜੋ ਪ੍ਰੇਮ ਦੇ ਬਾਗ਼ ਵਿੱਚੋਂ,

ਓਹਦੀ ਬਾਸਨਾ ਮੈਨੂੰ ਸਮਸ਼ਾਰ ਕੀਤਾ

📝 ਸੋਧ ਲਈ ਭੇਜੋ