ਐਸ਼ ਇਸ਼ਰਤਾਂ ਵਿਚ ਗ਼ਲਤਾਨ ਹੋ ਕੇ,

ਸਾਰੀ ਉਮਰ ਹੀ ਕੋਈ ਗੁਜ਼ਾਰ ਦੇਵੇ

ਬਿਨਾ ਪੁੱਛਿਆਂ ਗੱਲ ਅਜੀਬ ਕੋਈ ਨਾ,

ਮੌਲਾ ਉਸ ਨੂੰ ਪਾਰ ਉਤਾਰ ਦੇਵੇ

ਕੰਮਾਂ ਮੰਦਿਆਂ ਨੂੰ ਕਾਹਨੂੰ ਵੇਖਦਾ ਏ,

ਜੇਕਰ ਵੇਖ ਵੀ ਲਏ ਵਿਸਾਰ ਦੇਵੇ

ਜੀਹਦੇ ਕਹਿਰ ਨਾਲੋਂ ਓਹਦੀ ਮਿਹਰ ਬਹੁਤੀ,

ਓਹਦੀ ਨਜ਼ਰ ਹੀ ਪਾਪੀ ਨੂੰ ਤਾਰ ਦੇਵੇ

📝 ਸੋਧ ਲਈ ਭੇਜੋ