ਤੇਰੇ ਫ਼ਜ਼ਲ ਤੇ ਕਰਮ ਨੂੰ ਵੇਖ ਪਾਇਆ,

ਜਦੋਂ ਆਪਣਾ ਪਾਪ ਵੀ ਫੋਲਿਆ ਮੈਂ

ਬਣ ਕੇ ਤੱਕੜੀ ਰੱਖਿਆ ਛਾਬਿਆਂ ਵਿਚ,

ਬੜੀ ਨਾਲ ਸੰਜੀਦਗੀ ਤੋਲਿਆ ਮੈਂ

ਹੁੰਦਾ ਫ਼ਜ਼ਲ ਤੇ ਕੀ ਗੁਨਾਹ ਹੁੰਦਾ,

ਏਸ ਭੇਦ ਨੂੰ ਢੂੰਡ ਢੰਡੋਲਿਆ ਮੈਂ

ਮੇਰੇ ਪਾਪ ਹੀ ਮੈਂਡੜੇ ਪੇਸ਼ ਆਏ,

ਬੜਾ ਨਾਲ ਨਮੋਸ਼ੀ ਦੇ ਤੋਲਿਆ ਮੈਂ

📝 ਸੋਧ ਲਈ ਭੇਜੋ