ਖ਼ਾਲਕ ਛੱਡ ਕੇ, ਬੜਾ ਅਫ਼ਸੋਸ ਮੈਨੂੰ,

ਮੈਂ ਖ਼ਲਕਤ ਪ੍ਰਸਤੀਆਂ ਕੀਤੀਆਂ ਸੀ

ਬੈਠ ਗਿਆ ਮੈਂ ਢੇਰੀਆਂ ਢਾਹ ਕੇ ਤੇ,

ਛੋੜ ਬਹੁਤ ਹੀ ਪਸਤੀਆਂ ਲੀਤੀਆਂ ਸੀ

ਜਦੋਂ ਆਇਆ ਖ਼ੁਮਾਰ ਤਾਂ ਸੰਭਲਿਆ ਮੈਂ,

ਪਰ ਜਾਣਦਾ ਜਿਹੜੀਆਂ ਬੀਤੀਆਂ ਸੀ

ਸੀਗੇ ਦਿਨ ਜਵਾਨੀ ਦੇ ਕੀ ਕਰਦਾ,

ਐਵੇਂ ਕੁਛ ਖਰਮਸਤੀਆਂ ਕੀਤੀਆਂ ਸੀ

📝 ਸੋਧ ਲਈ ਭੇਜੋ