ਜਦੋਂ ਵੇਖਦਾ ਆਪਣੀ ਨਾਤਵਾਨੀ,

ਦਿਲ ਮੇਰਾ ਤਾਂ ਬੜਾ ਹੈਰਾਨ ਹੋਵੇ

ਸਿਤਮ ਤੋੜਦੇ ਦੁਨੀਆਂ ਦੇ ਲੋਕ ਏਨਾ,

ਰੋ ਰੋ ਕੇ ਇਹ ਹਲਕਾਨ ਹੋਵੇ

ਕਦੇ ਦੁਨੀਆਂ ਦੇ ਮਗਰ ਇਹ ਲੱਗ ਤੁਰਦਾ,

ਕਦੇ ਦੀਨ ਦੇ ਮਗਰ ਰਵਾਨ ਹੋਵੇ

ਭੱਜ-ਨੱਸ ਦੁਵੱਲੀ ਵਿੱਚ ਇਉਂ ਫਸਿਆ,

ਮੇਰਾ ਦਿਲ ਡਾਢਾ ਪਰੇਸ਼ਾਨ ਹੋਵੇ

📝 ਸੋਧ ਲਈ ਭੇਜੋ