ਜੀਹਦੇ ਵਿੱਚ ਨਾ ਹਿਰਸ ਹਵਾ ਮਾਰੇ,

ਇਹੋ ਜਹੇ ਜਹਾਨ ਦੀ ਚਾਹ ਮੇਰੀ

ਜੀਹਦੇ ਵਿੱਚ ਨਾ ਜਾਨ ਨੂੰ ਹੋਏ ਖ਼ਤਰਾ,

ਇਹੋ ਜਹੇ ਮਕਾਨ ਦੀ ਚਾਹ ਮੇਰੀ

ਦੁਨੀਆਂ ਅਤੇ ਓਸ ਦੇ ਲੋਕਾਂ ਦੇ ਨਾਲ,

ਨਹੀਂ ਜਾਣ ਪਛਾਣ ਦੀ ਚਾਹ ਮੇਰੀ

ਮੇਰੀ ਜਾਨ ਸਲਾਮਤ ਤੇ ਰਹੇ ਸੌਖੀ,

ਨਿੱਤ ਇਸ ਅਮਾਨ ਦੀ ਚਾਹ ਮੇਰੀ

📝 ਸੋਧ ਲਈ ਭੇਜੋ