ਮੇਰੇ ਦਿਲ ਮੁਸੀਬਤਾਂ ਬਹੁਤ ਸਹੀਆਂ,

ਦੁਖੀ ਬਹੁਤ ਹੀ ਵਿੱਚ ਸੰਸਾਰ ਹੋਇਆ

ਸੁਬ੍ਹਾ ਸ਼ਾਮ ਅਫ਼ਸੋਸ ਵਿੱਚ ਰਿਹਾ ਡੁੱਬਾ,

ਹੱਦੋਂ ਵਧ ਕੇ ਇਹ ਬੇਜ਼ਾਰ ਹੋਇਆ

ਚਾਣ-ਚੱਕ ਪਰ ਯਾਰ ਦਾ ਖ਼ਿਆਲ ਜਿਸ ਦਮ,

ਮੇਰੇ ਦਿਲ ਦੇ ਪਾਰ ਦੁਸਾਰ ਹੋਇਆ

ਝੱਟ ਓਹਦੇ ਤੋਂ ਲਹਿ ਗਿਆ ਬੋਝ ਭਾਰੀ,

ਹੌਲਾ ਫੁੱਲ ਵਰਗਾ ਸੁਬਕਸਾਰ ਹੋਇਆ

📝 ਸੋਧ ਲਈ ਭੇਜੋ