ਮੇਰੇ ਦਿਲ ਦਿਆ ਮਹਿਰਮਾ ਕਸਮ ਤੇਰੀ,

ਤੇਰੇ ਪਿਆਰ ਦੇ ਨਾਲ ਸਰਸ਼ਾਰ ਹਾਂ ਮੈਂ

ਤੇਰੇ ਫ਼ਜ਼ਲ ਤੇ ਕਰਮ ਦੀ ਓਟ ਮੈਨੂੰ,

ਐਬਾਂ ਕੀਤਿਆਂ ਤੇ ਸ਼ਰਮਸਾਰ ਹਾਂ ਮੈਂ

ਕਿਹੜੇ ਕਿਹੜੇ ਗੁਨਾਹ ਨੇ ਮੈਂ ਕੀਤੇ,

ਗਿਣਤੀ ਇਹੀ ਕਰਦਾ ਲਗਾਤਾਰ ਹਾਂ ਮੈਂ

ਰੱਬਾ ! ਬਖ਼ਸ਼ ਲੈ ਦਾਤਿਆ ਮੇਹਰ ਕਰਦੇ,

ਗੁਨਾਹਗਾਰ ਹਾਂ ਮੈਂ ਅਵਗੁਣਹਾਰ ਹਾਂ ਮੈਂ

📝 ਸੋਧ ਲਈ ਭੇਜੋ