ਹਰ ਵਕਤ ਹੀ ਏਸ ਜਹਾਨ ਅੰਦਰ,

ਅੱਖਾਂ ਗਿੱਲੀਆਂ ਕੀਤੀਆਂ ਰੋਇਆ ਹਾਂ ਮੈਂ

ਸਦਾ ਖਾਰੇ ਸਮੁੰਦਰ ਖਜਾਲਤਾਂ ਦੇ,

ਗ਼ਰਕ ਵਾਂਗ ਸ਼ਰਮਿੰਦਿਆਂ ਹੋਇਆ ਹਾਂ ਮੈਂ

ਮੇਰੀ ਚਾਹ ਇਹ ਸੀ ਕਿ ਇੱਕ ਪਲ ਵੀ ਨਾ,

ਤੈਥੋਂ ਰਹਾਂ ਗ਼ਾਫ਼ਿਲ, ਗ਼ਾਫ਼ਿਲ ਹੋਇਆ ਹਾਂ ਮੈਂ

ਮੈਨੂੰ ਡੋਬਿਆ ਏਸੇ ਸ਼ਰਮਿੰਦਗੀ ਨੇ,

ਤਾਂ ਹੀ ਨਾਲ ਨਮੋਸ਼ੀ ਦੇ ਮੋਇਆ ਹਾਂ ਮੈਂ

📝 ਸੋਧ ਲਈ ਭੇਜੋ