ਮੈਂ ਦੋਹਾਂ ਜਹਾਨਾਂ ਦੀ ਸੁੰਦਰਤਾ ਤੇ,

ਨਾਲ ਦਿਲ ਦੀ ਅੱਖ ਦੇ ਝਾਤ ਪਾਈ

ਜਦੋਂ ਤੋਲਿਆ ਰੱਖ ਕੇ ਤੱਕੜੀ ਤੇ,

ਸਮਝ ਨੇਕੀ ਤੇ ਬਦੀ ਦੀ ਬਾਤ ਆਈ

ਜਿਸ ਨਾਲ ਸਿਆਣਫ਼ ਤੇ ਸਿਰ ਬੋਝਲ,

ਓਹ ਦਿਲ ਦੇ ਲਈ ਆਫ਼ਾਤ ਆਈ

ਜਿਹੜਾ ਸਿਰ ਸਿਆਣਫ਼ ਤੋਂ ਹੋਏ ਹਲਕਾ,

ਸਮਝੋ ਦਿਲ ਦੇ ਲਈ ਸੁਗਾਤ ਆਈ

📝 ਸੋਧ ਲਈ ਭੇਜੋ