ਦੋਂਹ ਦਿਨਾਂ ਦੀ ਜ਼ਿੰਦਗੀ ਵਿੱਚ ਦੁਨੀਆਂ,

ਤੈਨੂੰ ਮਿਲੀ ਜੇ ਮੈਂਡੜੇ ਯਾਰ ਹੋਵੇ

ਮਿਲਦਾ ਫ਼ਲਕ ਦੀ ਸੋਹਣੀ ਸੁਰਾਹੀ ਵਿੱਚੋਂ,

ਜਾਮੇ-ਜਮ ਵੀ ਪੁਰ ਬਹਾਰ ਹੋਵੇ

ਵੇਖੀਂ ਕਦੇ ਕਬੂਲ ਨਾ ਕਰੀਂ ਉਹਨੂੰ,

ਤੇਰੇ ਲਈ ਓਹ ਦਿਲ ਅਜ਼ਾਰ ਹੋਵੇ

ਓਹਦਾ ਜ਼ਹਿਰ ਮੁਕਾਏਗਾ ਜਾਨ ਤੇਰੀ,

ਓਹਦੇ ਵਿੱਚ ਕੋਈ ਐਸਾ ਖੁਮਾਰ ਹੋਵੇ

📝 ਸੋਧ ਲਈ ਭੇਜੋ