ਭਾਵੇਂ ਏਸ ਦੇ ਵਿਚ ਨਾ ਸ਼ੱਕ ਰਾਈ,

ਮੈਂ ਪਾਪ ਸਨ ਲੱਖ ਹਜ਼ਾਰ ਕੀਤੇ

ਪਰ ਨਾ ਓਸ ਦੇ ਫ਼ਜ਼ਲ ਦਾ ਮੇਚ ਬੰਨਾ,

ਕਰਮ ਓਸ ਨੇ ਬੇਸ਼ੁਮਾਰ ਕੀਤੇ

ਏਸੇ ਮਿਹਰ ਨੇ ਸਾਈਆਂ ਤੂੰ ਸੱਚ ਜਾਣੀਂ,

ਪਾਪੀ ਮੇਰੇ ਵਰਗੇ ਸ਼ਰਮਸਾਰ ਕੀਤੇ

ਪੂਰੀ ਉਤਰੇ ਤੋਲ ਤੇ ਗੱਲ ਮੇਰੀ,

ਬੇੜੇ ਤੂੰਹੀਓਂ ਗੁਨਾਹੀਆਂ ਦੇ ਪਾਰ ਕੀਤੇ

📝 ਸੋਧ ਲਈ ਭੇਜੋ