ਗੋਸ਼ੇ ਬੈਠ ਕੇ ਆਪਣੀ ਕਲਪਣਾ ਦੇ,

ਸੀ ਸਾਰੇ ਸੰਸਾਰ ਨੂੰ ਵੇਖਿਆ ਮੈਂ

ਇਹ ਭਟਕਦੀ ਆਤਮਾ ਸ਼ਾਂਤ ਹੋਈ,

ਅੱਖੀਂ ਅਪਰ ਅਪਾਰ ਨੂੰ ਵੇਖਿਆ ਮੈਂ

ਇਹ ਕੀਮਤੀ ਸਬਕ ਗ੍ਰਹਿਣ ਕੀਤਾ,

ਜਦੋਂ ਆਈਨੇ ਫ਼ਨਕਾਰ ਨੂੰ ਵੇਖਿਆ ਮੈਂ

ਸੁੱਖ ਦੁੱਖ ਨੂੰ ਜਾਣੀਏ ਸਦਾ ਸਮਸਰ,

ਖੁਲ੍ਹਦੇ ਏਸ ਇਸਰਾਰ ਨੂੰ ਵੇਖਿਆ ਮੈਂ

📝 ਸੋਧ ਲਈ ਭੇਜੋ