ਤੇਰੇ ਵਿੱਚ ਜੇ ਹੌਂਸਲਾ, ਸਮਝਦਾਰੀ,

ਤੈਨੂੰ ਗੱਲ ਨਿਖਾਰ ਕੇ ਦੱਸਦਾ ਹਾਂ

ਕਦੇ ਲੋਕਾਂ ਦਾ ਨਾ ਇਹਸਾਨ ਝੱਲੀਂ,

ਤੈਨੂੰ ਤੱਤ ਨਿਤਾਰ ਕੇ ਦੱਸਦਾ ਹਾਂ

ਮੂਰਤ ਖਿੱਚਣੀ ਮੱਕੜੀ ਦੇ ਜਾਲ ਉਤੇ,

ਤੈਨੂੰ ਜ਼ਰਾ ਸੁਆਰ ਕੇ ਦੱਸਦਾ ਹਾਂ

ਬਿਨਾ ਫੋਕੀਆਂ ਟੱਕਰਾਂ ਇਹ ਕੁਛ ਨਾ,

ਤੈਨੂੰ ਸੋਚ ਵਿਚਾਰ ਕੇ ਦੱਸਦਾ ਹਾਂ

📝 ਸੋਧ ਲਈ ਭੇਜੋ