ਲੈ ਕੇ ਕੌਸਰ ਦੇ ਸਾਕੀ ਤੋਂ ਲਾਲ ਰੰਗੀ,

ਪੀ ਲੈ ਏਸ ਦਾ ਨਹੀਂ ਇਲਜ਼ਾਮ ਆਉਂਦਾ

ਜਿਹੜੀ ਜਾਨ ਬੇਚੈਨ ਅਖ਼ੀਰ ਉਮਰੇ,

ਉਹਨੂੰ ਪੀਂਦਿਆਂ ਸਾਰ ਆਰਾਮ ਆਉਂਦਾ

ਫਸਿਆ ਤੂੰ ਸੰਸਾਰ ਦੇ ਬੰਧਨਾਂ ਵਿੱਚ,

ਤੈਨੂੰ ਚੈਨ ਨਾ ਸੁਬ੍ਹਾ ਤੇ ਸ਼ਾਮ ਆਉਂਦਾ

ਮੰਗ ਸਾਈਂ ਦਾ ਫ਼ਜ਼ਲ ਤੇ ਕਰਮ ਯਾਰਾ,

ਇਹਦੇ ਨਾਲ ਹੀ ਸੁੱਖ ਮੁਦਾਮ ਆਉਂਦਾ

📝 ਸੋਧ ਲਈ ਭੇਜੋ