ਨਹੀਂ ਵਾਸਤਾ ਕਿਸੇ ਦੇ ਨਾਲ ਮੇਰਾ,

ਸ਼ੇਅਰ ਵੱਖਰਾ ਮੇਰਾ ਖ਼ਿਆਲ ਆਪਣਾ

ਵਿੱਚ ਗ਼ਜ਼ਲ ਦੇ ਕਰਾਂ ਮੈਂ ਰੀਸ ਓਹਦੀ,

ਹੁੰਦਾ 'ਹਾਫ਼ਜ਼' ਦਾ ਪਰ ਕਮਾਲ ਆਪਣਾ

ਪੀਰ ਉਮਰ ਖ਼ਿਆਮ ਰੁਬਾਈਆਂ ਦਾ,

ਓਹਦੇ ਸਾਹਵੇਂ ਮੁਰੀਦਾਂ ਦਾ ਹਾਲ ਆਪਣਾ

ਜੇਕਰ ਬਖ਼ਸ਼ੇ ਉਹ ਜਾਮ-ਸ਼ਰਾਬ ਮੈਨੂੰ,

ਫਿਰ ਨਾ ਵਾਸਤਾ ਉਸਦੇ ਨਾਲ ਆਪਣਾ

📝 ਸੋਧ ਲਈ ਭੇਜੋ