ਬੋਲਾਂ ਝੂਠ ਨਾ ਅੱਲਾ ਦੀ ਸਹੁੰ ਮੈਨੂੰ,

ਮੈਂ ਕਦੇ ਨਾ ਜ਼ੋਹਦ ਰਿਆਈ ਕਰਦਾ

ਭਿਛਿਆ ਰੱਬ ਦੇ ਦਰਾਂ ਤੋਂ ਮੰਗਦਾ ਹਾਂ,

ਕਿਧਰੇ ਹੋਰਥੇ ਨਹੀਂ ਗਦਾਈ ਕਰਦਾ

ਮੇਰੀ ਸੱਚ ਦੇ ਮੁਲਕ ਤੇ ਬਾਦਸ਼ਾਹੀ,

ਮੈਂ ਨਾ ਕਦੇ ਦੁਹਾਈ, ਦੁਹਾਈ ਕਰਦਾ

ਡੇਰੇ ਮੇਰੇ ਮੈਖ਼ਾਨੇ ਦੇ ਵਿਚ ਰਹਿੰਦੇ,

ਓਹਦੀ ਜ਼ਰਾ ਨਾ ਸਹਿਣ ਜੁਦਾਈ ਕਰਦਾ

📝 ਸੋਧ ਲਈ ਭੇਜੋ