ਜਿਹੜਾ ਅਰਥ ਦੇ ਅਜ਼ਮ ਦਾ ਬਾਦਸ਼ਾਹ ਏ,

ਮੈਨੂੰ ਓਸਦੀ ਮੇਹਰ ਨੇ ਤਾਰ ਦਿੱਤਾ

ਬੜਾ ਓਸ ਦਾ ਫ਼ਜ਼ਲ ਤੇ ਕਰਮ ਹੋਇਆ,

ਕੀਤਾ ਬਹੁਤ ਇਹਸਾਨ ਦੀਦਾਰ ਦਿੱਤਾ

ਏਸ ਸੁਫ਼ਨੇ ਨੇ ਬਖ਼ਸ਼ਿਆ ਮਾਣ ਮੈਨੂੰ,

ਨਾਲੇ ਦਾਤਾਂ ਦਾ ਲੱਖ ਭੰਡਾਰ ਦਿੱਤਾ

ਮੇਰੀ ਨਜ਼ਰ ਵਿੱਚ ਜੌਵਾਂ ਦੇ ਤੁੱਲ ਦੁਨੀਆਂ,

ਕਿੰਨਾ ਮਰਤਬਾ ਹੈ ਬਖ਼ਸ਼ਣਹਾਰ ਦਿੱਤਾ

📝 ਸੋਧ ਲਈ ਭੇਜੋ