ਜੀਹਦੀ ਦੋਸਤੀ ਕਦੇ ਨਾ ਥਿੜਕਦੀ ਹੈ,

ਰਹਿੰਦਾ ਸਦਾ ਤੋਂ ਜੋ ਗ਼ਮਖਾਰ ਮੇਰਾ

ਜੋ ਜਾਣਦਾ ਆਪਣਾ ਫ਼ਜ਼ਲ ਕੇਵਲ,

ਨਹੀਂ ਵੇਖਦਾ ਕਦੇ ਕਿਰਦਾਰ ਮੇਰਾ

ਤਾਰ ਦੇਣ ਨਦਾਮਤਾਂ ਸ਼ੈਤ ਮੈਨੂੰ,

ਬੇੜਾ ਏਸ ਪੱਜੋਂ ਹੋਵੇ ਪਾਰ ਮੇਰਾ

ਮੈਂ ਕੀਤਿਆਂ ਪਾਪਾਂ ਨੂੰ ਝੂਰਦਾ ਹਾਂ,

ਚਿੱਤ ਬਹੁਤ ਰਹਿੰਦਾ ਸ਼ਰਮਸਾਰ ਮੇਰਾ

📝 ਸੋਧ ਲਈ ਭੇਜੋ