ਉੱਠ ! ਖ਼ੁਸ਼ੀ ਦੇ ਨਾਲ ਗੁਜ਼ਾਰ ਘੜੀਆਂ,

ਸਭਨਾਂ ਲੱਦ ਜਹਾਨ ਤੋਂ ਜਾਵਣਾ

ਜਿਧਰ ਗਏ 'ਜ਼ਮਸ਼ੈਦ' ਤੇ 'ਕੈ-ਖੁਸਰੋ',

ਓਧਰ ਵੱਲ ਉਡਾਰੀਆਂ ਲਾਵਣਾ

ਗੱਲਾਂ ਜੋ ਮੈਂ ਆਖੀਆਂ ਬੰਨ੍ਹ ਪੱਲੇ,

ਏਥੇ ਸਦਾ ਨਾ ਪੈਰ ਟਿਕਾਵਣਾ

ਦੁਨੀਆਂ ਪਲ ਵਿੱਚ ਹੋਰ ਤੋਂ ਹੋਰ ਹੋਵੇ,

ਮੂਲ ਏਸ ਦਾ ਜਾਵਣਾ, ਆਵਣਾ

📝 ਸੋਧ ਲਈ ਭੇਜੋ