ਦਿਲ ਅੱਕਿਆ ਹੋਏ ਜੇ ਪਿਆਰ ਵੱਲੋਂ,

ਕਿਧਰੇ ਹੋ ਨਵੇਕਲੇ ਬਹਿ ਜਾਈਏ

ਦੁੱਖਾਂ, ਫ਼ਿਕਰਾਂ ਤੋਂ ਫੇਰ ਛੁਡਾ ਦਾਮਨ,

ਰਸਤੇ ਚੈਨ, ਆਰਾਮ ਦੇ ਪੈ ਜਾਈਏ

ਪਰੇਸ਼ਾਨ ਹੋ ਫਿਰਦਾ ਹੈ ਵਾਵਰੋਲਾ,

ਉਹਦੇ ਵਾਂਗ ਨਾ ਘੁੰਮਦੇ ਰਹਿ ਜਾਈਏ

ਕਰਕੇ ਸਬਰ ਸਬੂਰੀਆਂ ਬੈਠ ਰਹੀਏ,

ਖੂਹ-ਭਟਕਣਾਂ ਵਿਚ ਨਾ ਲਹਿ ਜਾਈਏ

📝 ਸੋਧ ਲਈ ਭੇਜੋ