ਜਾ ਰੱਬ ਦੇ ਵਾਸਤੇ ਕੋਲ ਮੇਰੇ,

ਮੇਰੇ ਦਿਲ ਦਿਲਗੀਰ ਨੂੰ ਸ਼ਾਦ ਕਰਦੇ

ਮੇਰੇ ਨਾਲ ਇਕਰਾਰ ਸੀ ਜੋ ਕੀਤੇ,

ਪੂਰੇ ਕਰਕੇ ਤੂੰ ਪੂਰੀ ਮੁਰਾਦ ਕਰਦੇ

ਹੱਥੋਂ ਕਦੇ ਇਨਸਾਫ਼ ਨੂੰ ਛੱਡੀਏ ਨਾ,

ਮੇਰੀ ਯਾਦ ਨੂੰ ਫੇਰ ਆਬਾਦ ਕਰਦੇ

ਸਾਈਆਂ ਤੋੜ ਕੇ ਸਾਰਿਆਂ ਸੰਗਲਾਂ ਨੂੰ,

ਮੈਨੂੰ ਪੰਛੀਆਂ ਵਾਂਗ ਆਜ਼ਾਦ ਕਰਦੇ

📝 ਸੋਧ ਲਈ ਭੇਜੋ