ਮਿਲਦਾ ਕਿਧਰੇ ਨਹੀਂ ਸੁੱਖ ਆਰਾਮ ਮਾਸਾ,

ਸਾਰੀ ਦੁਨੀਆਂ ਨੂੰ ਵੀ ਕੋਈ ਟਟੋਲ ਵੇਖੇ

ਸੁੱਖ ਕਿਧਰੇ ਨਾ ਮਿਲੇ ਪਤਾਲ ਅੰਦਰ,

ਭਾਵੇਂ ਓਥੇ ਵੀ ਕੋਈ ਫੋਲ ਵੇਖੇ

ਜਦੋਂ ਹਿਰਸ ਹਵਾ ਦੇ ਨਾਲ ਬੋਝਲ,

ਸਿਰ ਏਥੇ ਦੇ ਮਾਰਦੇ ਝੋਲ ਵੇਖੇ

ਮਿਲੇ ਉਥੇ ਵੀ ਨਹੀਂ ਹਵਾ ਚੰਗੀ,

ਕੋਈ ਭਿੱਤ ਪਤਾਲ ਦੇ ਖੋਲ੍ਹ ਵੇਖੇ

📝 ਸੋਧ ਲਈ ਭੇਜੋ