ਤੇਰੀ ਹਸਤੀ ਹੈ ਨਿਰੀ ਕਿਤਾਬ ਵਰਗੀ,

ਤੈਨੂੰ ਆਪਣੇ ਆਪ ਦੀ ਸਾਰ ਨਹੀਓਂ

ਤੇਰੇ ਵਿਚ ਵੀ ਅੱਲਾ ਦੇ ਬੋਲ ਰੱਖੇ,

ਤੂੰ ਸਮਝਿਆ ਇਹ ਇਸਰਾਰ ਨਹੀਓਂ

ਜ਼ਾਹਰਾ ਸੱਚ ਦੀ ਜੋਤ ਜੋ ਮੱਚਦੀ ਹੈ,

ਤੂੰ ਵੇਖਦਾ ਓਹਦੀ ਲਿਸ਼ਕਾਰ ਨਹੀਓਂ

ਬੋਤਲ ਭਰੀ ਸ਼ਰਾਬ ਦੀ ਜਿਵੇਂ ਹੁੰਦੀ,

ਉਹ ਨਸ਼ੇ ਦੀ ਜਾਣਦੀ ਸਾਰ ਨਹੀਓਂ

📝 ਸੋਧ ਲਈ ਭੇਜੋ