ਚਾਹੇਂ ਚਿੱਤ ਜੇ ਤੇਰਾ ਪ੍ਰਸੰਨ ਹੋਵੇ,

ਛਾਇਆ ਪਏ ਨਾ ਕਦੇ ਗ਼ਮਗ਼ੀਨੀਆਂ ਦੀ

ਜਾਈਂ ਹੋ ਨਵੇਕਲਾ ਖ਼ਲਕ ਕੋਲੋਂ,

ਕੋਈ ਰੀਸ ਨਾ ਗੋਸ਼ਾ-ਨਸ਼ੀਨੀਆਂ ਦੀ

ਇਸ ਵਿਚ ਦੋਹਾਂ ਜਹਾਨਾਂ ਦਾ ਸੁੱਖ ਮਿਲਦਾ,

ਇਸ ਤੋਂ ਪਏ ਆਦਤ ਹੱਕ-ਬੀਨੀਆਂ ਦੀ

ਮੇਰੇ ਸੁਖ਼ਨ ਸੁਣ, ਸੁਖ਼ਨ ਸ਼ਨਾਸ ਵਾਂਗੂੰ,

ਕਾਹਦੀ ਲੋੜ ਤੈਨੂੰ ਨੁਕਤਾਚੀਨੀਆਂ ਦੀ

📝 ਸੋਧ ਲਈ ਭੇਜੋ