ਮੇਰੇ ਦਿਲ ਵਿਚ ਜਦੋਂ ਦਾ ਪਿਆਰ ਤੇਰਾ,

ਘਰ ਆਪਣਾ ਸਮਝ ਕੇ ਬਹਿ ਗਿਆ

ਸਿਰ ਤੋਂ ਪੈਰਾਂ ਤਕ ਬੱਸ ਖ਼ਿਆਲ ਤੇਰਾ,

ਮੇਰੇ ਲੂੰ, ਲੂੰ ਵਿਚ ਹੈ ਲਹਿ ਗਿਆ

ਗੱਲਾਂ ਤੇਰੀਆਂ ਕਰਾਂ ਮੈਂ ਦਿਲ ਦੇ ਨਾਲ,

ਹੋਰ ਜ਼ਿਕਰ ਅਜ਼ਕਾਰ ਨਹੀਂ ਰਹਿ ਗਿਆ

ਕਿਸੇ ਤਰ੍ਹਾਂ ਨਾ ਓਹਦਾ ਬਿਆਨ ਮੁਮਕਿਨ,

ਪਿਆਰ ਤੈਂਡੜਾ ਦਿਲ ਨੂੰ ਕਹਿ ਗਿਆ

📝 ਸੋਧ ਲਈ ਭੇਜੋ